ਜਾਣੋ, ਮਜਦੂਰ ਕਾਰਡ ਬਣਵਾਓਣ ਦੇ ਫਾਇਦੇ |

ਕੁੱਲ 17 ਸਕੀਮਾਂ ਹਨ ਜਿਹਨਾ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਣ ਜਾ ਰਹੇ ਹਾਂ। 


ਸਕੀਮ ਨੰ: 1, ਵਜ਼ੀਫਾ ਸਕੀਮ : 

ਇਸ ਸਕੀਮ ਦੇ ਅਧੀਨ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਸਾਲਾਨਾ ਵਜ਼ੀਫਾ ਪਹਿਲੀ ਜਮਾਤ ਤੋਂ ਉੱਚ ਸਿੱਖਿਆ ਤੱਕ 3000/- ਰੁਪਏ ਤੋਂ 80,000/-ਰੁਪਏ ਤੱਕ ਦਿੱਤਾ ਜਾਂਦਾ ਹੈ।

ਸਕੀਮ ਨੰ: 2, ਸ਼ਗਨ ਸਕੀਮ : 

ਉਸਾਰੀ ਕਿਰਤੀ ਦੀ ਦੋ ਲੜਕੀਆਂ ਤੱਕ ਦੇ ਵਿਆਹ ਲਈ ਸ਼ਗਨ ਸਕੀਮ ਵਜੋਂ 51,000/- ਰੁ: ਦੀ ਰਾਸ਼ੀ ਦਿੱਤੀ ਜਾਂਦੀ ਹੈ।

ਸਕੀਮ ਨੰ: 3, ਪ੍ਰਸੂਤਾ ਲਾਭ ਸਕੀਮ : 

ਇਸਤਰੀ ਕਿਰਤੀ ਨੂੰ ਬੱਚੇ ਦੇ ਜਨਮ ਸਮੇਂ 21,000/-ਰੁਪਏ ਅਤੇ ਪੁਰਸ਼ ਕਿਰਤੀ ਨੂੰ 5000/- ਰੁਪਏ ਪ੍ਰਤੀ ਬੱਚਾ (ਵੱਧ ਤੋਂ ਵੱਧ 2 ਬੱਚਿਆਂ ਲਈ) ਦਾ ਪ੍ਰਸੂਤਾ ਲਾਭ ਦਿੱਤਾ ਜਾਂਦਾ ਹੈ। 

ਸਕੀਮ ਨੰ: 4, ਬਾਲੜੀ ਤੋਹਫਾ ਸਕੀਮ : 

ਇਸ ਸਕੀਮ ਅਧੀਨ ਕਿਰਤੀ ਦੀ ਲੜਕੀ (ਦੋ ਲੜਕੀਆਂ ਤੱਕ) ਦੇ ਜਨਮ ਤੇ 75000/- ਰੁਪਏ ਦੀ ਐੱਫ.ਡੀ. ਬਣਾ ਕੇ ਦਿੱਤੀ ਜਾਂਦੀ ਹੈ।

ਸਕੀਮ ਨੰ: 5, ਐਕਸ ਗ੍ਰੇਸ਼ੀਆ ਸਕੀਮ: 

ਰਜਿਸਟਰਡ ਉਸਾਰੀ ਕਿਰਤੀ ਦੀ ਦੁਰਘਟਨਾ ਵਿੱਚ ਮੌਤ ਹੋਣ ਵਜੋਂ: 4,00,000/- : ਕੁਦਰਤੀ ਮੌਤ ਵਜੋਂ : 2,00,000/- : ਅਪੰਗਤਾ ਦੀ ਸੂਰਤ ਵਿੱਚ (ਘੱਟੋ ਘੱਟ 25 ਫੀਸਦੀ): 4,000/-ਰੁ: ਹਰ 1% ਅਪੰਗਤਾ ਲਈ

ਸਕੀਮ ਨੰ: 6, ਦਾਹ ਸੰਸਕਾਰ ਸਕੀਮ : 

ਕਿਰਤੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਦਾਹ ਸੰਸਕਾਰ ਲਈ 20,000/- ਰੁ: ਦੀ ਵਿਤੀ ਸਹਾਇਤਾ ਦਿੱਤੀ ਜਾਂਦੀ ਹੈ।

ਸਕੀਮ ਨੰ: 7, ਕਿੱਤੇ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ : 

ਕਿਰਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਵਾਸਤੇ ਕਿੱਤੇ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ 1,00,000/- ਰੁ: ਤੱਕ ਦਿੱਤੇ ਜਾਂਦੇ ਹਨ। 

ਸਕੀਮ ਨੰ: 8, ਜਨਰਲ ਸਰਜਰੀ : 

ਕਿਰਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਨਰਲ ਸਰਜਰੀ ਵਾਸਤੇ ਵੱਧ ਤੋਂ ਵੱਧ 50,000/- ਰੁ: ਦਿੱਤੇ ਜਾਂਦੇ ਹਨ। 

ਸਕੀਮ ਨੰ: 9, ਐਨਕਾਂ, ਦੰਦ ਅਤੇ ਸੁਣਨ ਯੰਤਰ : 

ਕਿਰਤੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਐਨਕਾਂ, ਦੰਦ ਅਤੇ ਸੁਣਨ ਯੰਤਰ ਲਗਾਉਣ ਲਈ ਕ੍ਰਮਵਾਰ 800, 5000 ਅਤੇ 6000/- ਰੁ: ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਸਕੀਮ ਨੰ: 10, ਯਾਤਰਾ ਭੱਤਾ (ਐੱਲ.ਟੀ.ਸੀ.) : 

ਉਸਾਰੀ ਕਿਰਤੀਆਂ ਨੂੰ ਧਾਰਮਿਕ/ਇਤਿਹਾਸਕ ਸਥਾਨ ਅਤੇ ਆਪਣੇ ਹੋਮ ਟਾਊਨ ਜਾਣ ਲਈ 3 ਸਾਲਾਂ ਵਿੱਚ 1 ਵਾਰ ਯਾਤਰਾ ਭੱਤਾ 10,000/- ਰੁ: ਦਿੱਤਾ ਜਾਂਦਾ ਹੈ।

ਸਕੀਮ ਨੰ: 11, ਪੈਨਸ਼ਨ ਸਕੀਮ : 

ਕਿਰਤੀਆਂ ਨੂੰ 60 ਸਾਲ ਉਮਰ ਪੂਰੀ ਕਰਨ ਉਪਰੰਤ 3,000/- ਰੁ: ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਰਜਿਸਟਰਡ ਉਸਾਰੀ ਕਿਰਤੀ ਦੀ ਮੌਤ ਹੋਣ ਉਪਰੰਤ ਉਸਦੀ ਵਿਧਵਾ ਨੂੰ 1500/- ਰੁ: ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। 

ਸਕੀਮ ਨੰ: 12, ਮਾਨਸਿਕ ਰੋਗਾਂ ਜਾਂ ਅਪੰਗ ਬੱਚਿਆਂ ਲਈ ਸਕੀਮ : 

ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦ ਸਾਂਭ ਸੰਭਾਲ ਵਾਸਤੇ 24,000/- ਰੁ: ਸਾਲਾਨਾ ਦਿੱਤੇ ਜਾਂਦੇ ਹਨ। 

ਸਕੀਮ ਨੰ: 13, ਕੁਦਰਤੀ ਆਪਦਾ ਤਹਿਤ ਮਿਲਣ ਵਾਲੀ ਰਾਸ਼ੀ : 

ਪੰਜੀਕ੍ਰਿਤ ਉਸਾਰੀ ਕਿਰਤੀਆਂ ਨੂੰ ਕੁਦਰਤੀ ਆਪਦਾ ਕਾਰਨ ਘਰ ਜਾਂ ਸੰਪਤੀ ਦੇ ਨੁਕਸਾਨ ਹੋਣ ਤੇ 1,00,000/- ਰੁ: ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। 

ਸਕੀਮ ਨੰ: 14, ਸਕਿੱਲ ਡਿਵੈਲਪਮੈਂਟ ਸਕੀਮ : 

ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਕਰਨ ਤੇ 85/- ਰੁ: ਪ੍ਰਤੀ ਘੰਟੇ ਦੇ ਹਿਸਾਬ ਨਾਲ ਰਕਮ ਦਿੱਤੀ ਜਾਂਦੀ ਹੈ। 

ਸਕੀਮ ਨੰ: 15, ਟੂਲ ਕਿੱਟ ਸਕੀਮ : 

ਟੂਲਜ਼ (ਔਜਾਰ) ਖਰੀਦਣ ਲਈ 10,000/- ਰੁ: ਤੱਕ ਦਾ ਲਾਭ ਦਿੱਤਾ ਜਾਂਦਾ ਹੈ। 

ਸਕੀਮ ਨੰ: 16, ਪੜ੍ਹਾਈ ਅਤੇ ਖੇਡਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਤੇ  

75% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 11,000/- ਰੁ: ਅਤੇ ਖੇਡਾਂ ਵਿੱਚ ਮੈਡਲ ਲਿਆਉਣ ਵਾਲੇ ਬੱਚਿਆਂ ਨੂੰ 11,000/- ਰੁ: ਤੋਂ 51,000/- ਰੁ: ਉਤਸ਼ਾਹ ਹਾਸ਼ੀ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ।

ਸਕੀਮ ਨੰ: 17, ਅਨਰਜਿਸਟਰਡ ਉਸਾਰੀ ਕਿਰਤੀ ਦੀ ਦੁਰਘਟਨਾ ਕਾਰਨ 

ਹੋਈ ਮੌਤ ਤੇ ਵਿਤੀ ਸਹਾਇਤਾ : 

2,00,000/- ਰੁ:

Leave a Reply

Your email address will not be published. Required fields are marked *